Wednesday, May 22, 2019

Punjabi Essay on Diwali Festival | ਦੀਵਾਲੀ ਤੇ ਲੇਖ ਰਚਨਾ

Punjabi Essay on Diwali Festival ਦੀਵਾਲੀ ਤੇ ਲੇਖ ਰਚਨਾ
Punjabi Essay on Diwali Festival


ਭਾਰਤ ਤਿਉਹਾਰਾਂ ਦਾ ਦੇਸ਼ ਭਾਰਤ ਤਿਉਹਾਰਾਂ ਦਾ ਦੇਸ਼ ਹੈ ਕੁਝ ਤਿਉਹਾਰ ਸਾਡੇ ਇਤਿਹਾਸਕ ਵਿਰਸੇ ਨਾਲ ਸਬੰਧਿਤ ਹਨ ਅਤੇ ਕੁਝ ਧਾਰਮਿਕ ਵਿਰਸੇ ਨਾਲ ਦੀਵਾਲੀ ਭਾਰਤ ਵਿੱਚ ਹਰ ਸਾਲ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਤਿਉਹਾਰ ਹੈ ਇਸ ਦਾ ਸਬੰਧ ਭਾਰਤ ਦੇ ਧਾਰਮਿਕ ਵਿਰਸੇ ਨਾਲ ਵੀ ਹੈ ਅਤੇ ਇਤਿਹਾਸਕ ਵਿਰਸੇ ਨਾਲ ਵੀ ।
ਘਰ ਦੀ ਸਫ਼ਾਈ - ਇਸ ਸਾਲ ਅਸੀਂ ਆਪਣੇ ਘਰ ਵਿੱਚ ਦੀਵਾਲੀ ਬੜੀ ਧੂਮ ਧਾਮ ਨਾਲ ਮਨਾਈ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਘਰ ਦੇ ਸਾਰੇ ਕਮਰਿਆਂ ਨੂੰ ਅੰਦਰੋਂ ਬਾਹਰੋਂ ਸਾਫ ਕੀਤਾ ਤੇ ਰੰਗ ਰੋਗਨ ਕਰਵਾਇਆ ਇਸ ਪ੍ਰਕਾਰ ਸਾਰੇ ਘਰ ਨੂੰ ਇੱਕ ਨਵਾਂ ਰੂਪ ਦਿੱਤਾ ਗਿਆ ।
ਇਤਿਹਾਸਕ ਪਿਛੋਕੜ - ਮੇਰੇ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਰਾਵਣ ਨੂੰ ਮਾਰ ਕੇ ਵਾਪਸ ਅਜੋਧਿਆ ਪਹੁੰਚੇ ਸਨ ਉਸ ਦਿਨ ਲੋਕਾਂ ਨੇ ਖੁਸ਼ੀ ਵਿਚ ਦੀਪਮਾਲਾ ਕੀਤੀ ਸੀ ਤੇ ਉਸ ਦਿਨ ਦੀ ਯਾਦ ਵਿੱਚ ਅੱਜ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ ਉਹਨਾਂ ਇਹ ਵੀ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਜਹਾਂਗੀਰ ਦੀ ਨਜ਼ਰਬੰਦੀ ਤੋਂ ਰਿਹਾਅ ਹੋ ਕੇ ਆਏ ਸਨ । ਉਸ ਦਿਨ ਦੀ ਯਾਦ ਵਿੱਚ ਤਿਉਹਾਰ ਮਨਾਉਂਦੇ ਹਨ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਯੋਗ ਹੁੰਦੀ ਹੈ ਇਸ ਕਰਕੇ ਕਿਹਾ ਜਾਂਦਾ ਹੈ

'ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ'

ਬਾਜ਼ਾਰ ਦਾ ਦ੍ਰਿਸ਼ - ਇਨ੍ਹਾਂ ਦਿਨਾਂ ਵਿੱਚ ਅਸੀਂ ਜਦੋਂ ਘਰੋਂ ਬਾਹਰ ਨਿਕਲਦੇ ਹਾਂ ਤਾਂ ਬਾਜ਼ਾਰਾਂ ਨੂੰ ਦੀਵਾਲੀ ਮਨਾਉਣ ਦੀ ਤਿਆਰੀ ਵਿੱਚ ਸਜੇ - ਪਵੇ ਦੇਖਦੇ ਸਾਂ ਥਾਂ ਥਾਂ ਪਟਾਕਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ ਅਤੇ ਬੱਚੇ ਪਟਾਕੇ ਖਰੀਦ ਕੇ ਇਧਰ ਉਧਰ ਨੱਚਦੇ ਟੱਪਦੇ ਉਨ੍ਹਾਂ ਨੂੰ ਚਲਾ ਰਹੇ ਹੁੰਦੇ ।
ਪਟਾਕੇ ਖਰੀਦਣਾ - ਦੀਵਾਲੀ ਤੋਂ ਇੱਕ ਦਿਨ ਪਹਿਲਾਂ ਮੈਂ ਆਪਣੇ ਛੋਟੇ ਭਰਾ ਅਤੇ ਭੈਣ ਨੂੰ ਨਾਲ ਲੈ ਕੇ ਪਟਾਕੇ ਖਰੀਦਣ ਗਿਆ ਮੇਰੇ ਪਿਤਾ ਜੀ ਨੇ ਮੈਨੂੰ ਪਟਾਕੇ ਖ਼ਰੀਦਣ ਲਈ ਪੰਜ ਸੌ ਰੁਪਏ ਦਿੱਤੇ ਅਸੀਂ ਭਿੰਨ ਭਿੰਨ ਪ੍ਰਕਾਰ ਦੇ ਪਟਾਕੇ ਖਰੀਦੇ ਜਿਨ੍ਹਾਂ ਪਿੱਛੇ ਕਈ ਤਰ੍ਹਾਂ ਦੀਆਂ ਹਵਾਈਆਂ , ਮੋਮਬੱਤੀਆਂ , ਫੁੱਲਝੜੀਆਂ , ਅਨਾਰ ਆਦਿ ਸ਼ਾਮਲ ਸਨ ।
ਦੀਵਾਲੀ ਦਾ ਦਿਨ - ਹੁਣ ਦੀਵਾਲੀ ਦਾ ਦਿਨ ਆ ਗਿਆ ਮੇਰੇ ਮਾਤਾ ਜੀ ਨੇ ਸ਼ੁਭ ਦਿਨ ਹੋਣ ਕਰਕੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਇਸ਼ਨਾਨ ਕਰਨ ਲਈ ਕਿਹਾ ਫਿਰ ਉਨ੍ਹਾਂ ਕੁਝ ਦੀਵੇ ਲਿਆ ਕੇ ਧੋ ਕੇ ਸੁੱਕਣ ਲਈ ਰੱਖ ਦਿੱਤੇ ਉਨ੍ਹਾਂ ਨੇ ਘਰ ਵਿੱਚ ਕੁਝ ਮਿੱਠੀਆਂ ਮਿੱਠੀਆਂ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸ਼ਾਮ ਤੱਕ ਮੇਰੇ ਪਿਤਾ ਜੀ ਤੇ ਵੱਡਾ ਭਰਾ ਵੀ ਪਹੁੰਚ ਗਏ ਜਿਹੜੇ ਸਾਡੇ ਲਈ ਮਿਠਾਈਆਂ ਅਤੇ ਬਹੁਤ ਸਾਰੇ ਪਟਾਕੇ ਲੈ ਕੇ ਆਈ ।
ਦੀਵਾਲੀ ਨੂੰ ਮਨਾਉਣਾ - ਸ਼ਾਮ ਪਈ ਤੇ ਹਨੇਰਾ ਹੋ ਗਿਆ ਮੇਰੇ ਮਾਤਾ ਜੀ ਨੇ ਪਹਿਲਾਂ ਪੰਜ ਦੀਵੇ ਜਗਾਏ ਅਤੇ ਮੱਥਾ ਟੇਕਿਆ ਇੱਕ ਦੀਵਾ ਉਨ੍ਹਾਂ ਗੁਰਦੁਆਰੇ ਭੇਜ ਦਿੱਤਾ ਫਿਰ ਹੋਰ ਦੀਵੇ ਜਗਾ ਕੇ ਮਕਾਨ ਦੇ ਬਨੇਰਿਆਂ ਉੱਤੇ ਇਧਰ ਉਧਰ ਟਿਕਾ ਇੱਥੇ ਨਾਲ ਹੀ ਅਸੀਂ ਮੋਮਬੱਤੀਆਂ ਜਗਾ ਕੇ ਇਧਰ ਉਧਰ ਲਾਉਣੀਆਂ ਸ਼ੁਰੂ ਕਰ ਦਿੱਤੀਆਂ ।
ਬਨੇਰਿਆਂ ਦੇ ਨਾਲ ਬਿਜਲੀ ਦੇ ਰੰਗ ਬਿਰੰਗੇ ਬੱਲਬਾਂ ਦੀਆਂ ਜਗਦੀਆਂ ਬੁਝਦੀਆਂ ਲੜੀਆਂ ਮਿਲਾ ਦਿੱਤੀਆਂ ਸਾਰਾ ਘਰ ਚਾਨਣ ਨਾਲ ਭਰ ਗਿਆ ਅਸੀਂ ਮਕਾਨ ਦੀ ਛੱਤ ਉੱਪਰ ਚੜ੍ਹ ਕੇ ਆਲੇ ਦੁਆਲੇ ਨਜ਼ਰ ਮਾਰੀ ਹਰ ਪਾਸੇ ਦੀਵਿਆਂ , ਮੋਮਬੱਤੀਆਂ ਤੇ ਬਿਜਲੀ ਦੇ ਬੱਲਬਾਂ ਦੀਆਂ ਰੰਗ ਬਿਰੰਗੀਆਂ ਲੜੀਆਂ ਨਾਲ ਜਗਮਗ ਜਗਮਗ ਹੋ ਰਹੀ ਸੀ । ਆਲੇ ਦੁਆਲੇ ਪਟਾਕੇ ਚੱਲਣ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਸਨ ਤੇ ਇਧਰੋਂ ਉਧਰੋਂ ਅਤੇ ਸਭਾ ਦੀਆਂ ਤੇ ਹਵਾਈਆਂ ਹਨੇਰੇ ਨੂੰ ਖੇਡਦੀਆਂ ਹੋਈਆਂ ਸਾਮਾਨਾਂ ਵਿੱਚ ਸਿਤਾਰਿਆਂ ਦੀ ਵਰਖਾ ਕਰ ਰਹੀਆਂ ਸਨ ।
ਇਸ ਸਮੇਂ ਅਸੀਂ ਵੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਮੇਰੇ ਪਿਤਾ ਜੀ ਤੇ ਵੱਡਾ ਭਰਾ ਤੇ ਮੈਂ ਵੱਡੇ ਵੱਡੇ ਪਟਾਕੇ ਚਲਾ ਰਹੇ ਹਾਂ ਉਨ੍ਹਾਂ ਦੀ ਆਵਾਜ਼ ਸਾਡੇ ਕੰਨਾਂ ਖਾ ਰਹੀ ਸੀ ਤੇ ਉਨ੍ਹਾਂ ਵਿੱਚੋਂ ਨਿਕਲਦੀ ਚਮਕੀਲੀ ਅੱਗ ਨਾਲ ਸਾਡੀਆਂ ਅੱਖਾਂ ਵਿੱਚ ਚਮਕ ਪੈ ਰਹੀ ਸੀ।ਮੇਰਾ ਛੋਟਾ ਭਰਾ ਅਤੇ ਨਿੱਕੀ ਭੈਣ ਸੰਦੀਪ ਫੁੱਲਝੜੀਆਂ ਤੇ ਚਕਰੀਆਂ ਚਲਾ ਕੇ ਬਹੁਤ ਖੁਸ਼ ਹਨ ।
ਕੋਈ ਦੋ ਘੰਟੇ ਮਗਰੋਂ ਸੀ ਪਟਾਕੇ ਚਲਾ ਕੇ ਰਾਤ ਦੇ ਦਸ ਵਜੇ ਮਿਲੇ ਹੋਏ ਤੇ ਫਿਰ ਅਸੀਂ ਸਾਰੇ ਇੱਕ ਥਾਂ ਇਕੱਠੇ ਹੋ ਕੇ ਮਿਠਾਈਆਂ ਖਾਣ ਲੱਗੇ ਸਮੇਂ ਬਾਹਰੋਂ ਕਿਸੇ ਲੜਾਈ ਝਗੜੇ ਦਾ ਰੌਲਾ ਸੁਣਾਈ ਦਿੱਤਾ । ਸਾਨੂੰ ਪਤਾ ਲੱਗਾ ਕਿ ਕੁਝ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਆਪਸ ਵਿੱਚ ਲੜ ਪਏ ਸਨ ।
ਬੁਰਾਈਆਂ ਤੇ ਵਹਿਮ ਭਰਮ - ਪਿਤਾ ਜੀ ਨੇ ਮੈਨੂੰ ਦੱਸਿਆ ਕਿ ਕਈ ਲੋਕ ਦੀਵਾਲੀ ਦੀ ਰਾਤ ਨੂੰ ਜੂਆ ਖੇਡਦੇ ਹਨ ਜੋ ਕਿ ਇੱਕ ਬੁਰੀ ਗੱਲ ਹੈ ਫਿਰ ਮੇਰੇ ਮਾਤਾ ਜੀ ਨੇ ਇੱਕ ਸਲਾਈ ਨੂੰ ਦੀਵੇ ਦੀ ਕਾਲਖ ਲਾ ਕੇ ਅੱਖਾਂ ਵਿੱਚ ਪਾਉਣ ਲਈ ਕਿਹਾ ਤੇ ਆਖਿਆ ਕਿ ਜਿਹੜਾ ਇਸ ਨੂੰ ਨਾ ਪਾਵੇ ਉਹ ਖੋਤੇ ਦੀ ਜੂਨ ਵਿੱਚ ਪੈਂਦਾ ਹੈ ਅਸੀਂ ਸਾਰਿਆਂ ਨੂੰ ਅੱਖਾਂ ਵਿੱਚ ਸੁਣਾਈ ਪਾ ਲਈ ਪਰ ਮੇਰੇ ਪਿਤਾ ਜੀ ਨੇ ਇਸ ਨੂੰ ਵਹਿਮ ਸਮਝਦੇ ਹੋਏ ਨਾ ਪਾਇਆ ।

ਰਾਤ ਨੂੰ ਸੌਣ ਵੇਲੇ ਮਾਤਾ ਜੀ ਨੇ ਕਮਰੇ ਦਾ ਬੂਹਾ ਖੁੱਲਾ ਰੱਖਿਆ ਅਤੇ ਸਾਨੂੰ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਘਰ ਵਿੱਚ ਲੱਛਮੀ ਆਉਂਦੀ ਹੈ ਇਸ ਲਈ ਬੂਹਾ ਖੁੱਲ੍ਹਾ ਰੱਖਣਾ ਚਾਹੀਦਾ ਹੈ ਮਾਤਾ ਜੀ ਨੇ ਦੱਸਿਆ ਕਿ ਕਈ ਲੋਕ ਤਾਂ ਸਾਰੀ ਰਾਤ ਲੱਛਮੀ ਦੀ ਪੂਜਾ ਵੀ ਕਰਦੇ ਹਨ ਉਨ੍ਹਾਂ ਇਹ ਵੀ ਦੱਸਿਆ ਕਿ ਕਈ ਲੋਕ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਲਈ ਚੌਰਾਹਿਆਂ ਆਦਿ ਵਿੱਚ ਟੂਣੇ ਵੀ ਕਰਦੇ ਹਨ ਇਹ ਗੱਲਾਂ ਕਰਦਿਆਂ ਕਰਦਿਆਂ ਹੀ ਸਾਨੂੰ ਨੀਂਦ ਆ ਗਈ ।

SHARE THIS

Author:

Etiam at libero iaculis, mollis justo non, blandit augue. Vestibulum sit amet sodales est, a lacinia ex. Suspendisse vel enim sagittis, volutpat sem eget, condimentum sem.

0 comments: