Saturday, April 20, 2019

Punjabi Essay on Pandit Jawahar Lal Nehru | ਪੰਡਿਤ ਜਵਾਹਰ ਲਾਲ ਨਹਿਰੂ ਪਰ ਲੇਖ


Punjabi Essay on Pandit Jawahar Lal Nehru | ਪੰਡਿਤ ਜਵਾਹਰ ਲਾਲ ਨਹਿਰੂ ਪਰ ਲੇਖ 
Punjabi Essay on Pandit Jawahar Lal Nehru


ਪੰਡਿਤ ਜਵਾਹਰ ਲਾਲ ਨਹਿਰੂ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਾਨੂੰ ਆਪਣੇ ਦੇਸ਼ ਦੀ ਆਜ਼ਾਦੀ ਲਈ ਬਹੁਤ ਕੁਰਬਾਨੀਆਂ ਕੀਤੀਆਂਦੇਸ਼ ਭਗਤੀ ਦਾ ਜਜ਼ਬਾ ਆਪ ਨੂੰ ਵਿਰਸੇ ਵਿੱਚ ਮਿਲਿਆ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਕੇ ਆਪਣੇ ਦੇਸ਼ ਦੀ ਨਵ ਉਸਾਰੀ ਲਈ ਤੇ ਵਿਦੇਸ਼ਾਂ ਵਿੱਚ ਉਸ ਦਾ ਨਾਂ ਪੈਦਾ ਕਰਨ ਲਈ ਵਰਨਣਯੋਗ ਕੰਮ ਕੀਤਾ|

ਜਨਮ ਅਤੇ ਬਚਪਨ ਪੰਡਿਤ ਨਹਿਰੂ ਦਾ ਜਨਮ 14 Nov 1889 ਇਸਵੀ ਨੂੰ ਅਲਾਹਾਬਾਦ ਵਿੱਚ ਉੱਘੇ ਵਕੀਲ ਤੇ ਦੇਸ਼ ਭਗਤ ਪੰਡਿਤ ਮੋਤੀ ਲਾਲ ਨਹਿਰੂ ਦੇ ਘਰ ਹੋਇਆ ਨਹਿਰੂ ਪਰਿਵਾਰ ਦੇ ਬਹੁਤ ਅਮੀਰ ਹੋਣ ਕਰਕੇ ਆਪ ਦੀ ਪਾਲਨਾ ਬੜੀ ਸੁੱਖਾਂ ਵਿੱਚ ਹੋਈ ।

ਵਿਦਿਆ ਆਪ ਨੇ ਮੁੱਢਲੀ ਵਿੱਦਿਆ ਘਰ ਵਿੱਚ ਹੀ ਪ੍ਰਾਪਤ ਕੀਤੀ ਅਤੇ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਆਪ ਇੰਗਲੈਂਡ ਗਏ ।ਇੱਥੋਂ ਆਪ ਨੇ ਬੈਰਿਸਟਰ ਦੀ ਡਿਗਰੀ ਪ੍ਰਾਪਤ ਕੀਤੀ ਇੰਗਲੈਂਡ ਤੋਂ ਭਾਰਤ ਵਾਪਸ ਪਰਤ ਕੇ ਆਪ ਰਾਜਨੀਤੀ ਵਿੱਚ ਹਿੱਸਾ ਲੈਣ ਲੱਗੇ ।

ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਹਿੱਸਾ - 1920 ਈਸਵੀ ਵਿੱਚ ਜਦੋਂ ਗਾਂਧੀ ਜੀ ਨੇ ਨਾ ਮਿਲਵਰਤਨ ਲਹਿਰ ਚਲਾਈ ਤਾਂ ਨਹਿਰੂ ਜੀ ਨੇ ਪਰਿਵਾਰ ਸਮੇਤ ਇਸ ਲਹਿਰ ਵਿੱਚ ਹਿੱਸਾ ਲਿਆ । 1930 ਈਸਵੀ ਵਿੱਚ ਪੰਡਿਤ ਨਹਿਰੂ ਕਾਂਗਰਸ ਪਾਰਟੀ ਦੇ ਪ੍ਰਧਾਨ ਚੁਣੇ ਗਏ ਕਾਂਗਰਸ ਨੇ ਪੰਡਿਤ ਨਹਿਰੂ ਦੀ ਅਗਵਾਈ ਹੇਠ ਹੀ ਦੇਸ਼ ਲਈ ਪੂਰਨ ਆਜ਼ਾਦੀ ਪ੍ਰਾਪਤ ਕਰਨ ਦਾ ਮਤਾ ਪਾਸ ਕੀਤਾ ਆਪ ਕਈ ਵਾਰ ਜੇਲ੍ਹ ਵੀ ਗਏ ।

ਅੰਤ 15 ਅਗਸਤ ਉੱਨੀ ਸੌ ਸੰਤਾਲੀ ਨੂੰ ਭਾਰਤ ਆਜ਼ਾਦ ਹੋ ਗਿਆ ਭਾਰਤ ਦੇ ਟੋਟੇ ਹੋ ਗਏ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਦਾ ਸਿਹਰਾ ਪੰਡਿਤ ਨਹਿਰੂ ਨੂੰ ਹੀ ਪ੍ਰਾਪਤ ਹੋਇਆ ਪੰਡਿਤ ਨਹਿਰੂ ਇਸ ਅਹੁਦੇ ਉੱਪਰ ਆਪਣੇ ਅੰਤਲੇ ਦਿਨਾਂ ਤੱਕ ਕਾਇਮ ਰਹੇ ।

ਪੰਡਤ ਨਹਿਰੂ ਦੀ ਅਗਵਾਈ ਹੇਠ ਸਦੀਆਂ ਦੀ ਗੁਲਾਮੀ ਦੇ ਲਿਤਾੜੇ ਭਾਰਤ ਦੀ ਨਾਮਕ ਉਸਾਰੀ ਦਾ ਕੰਮ ਆਰੰਭ ਹੋਇਆ ਭਾਰਤ ਨੂੰ ਹਰ ਪੱਖੋਂ ਨਵਾਂ ਰੂਪ ਦੇਣ ਤੇ ਦੇਸ਼ ਵਾਸੀਆਂ ਦੀ ਤਕਦੀਰ ਬਦਲ ਲਈ ਆਪਣੇ ਰਾਤ ਦਿਨ ਇਕ ਕਰਕੇ ਕੰਮ ਕੀਤਾ । ਪੰਜ ਸਾਲਾ ਯੋਜਨਾਵਾਂ ਬਣਾਈਆਂ ਗਈਆਂ ਦੇਸ਼ ਵਿੱਚ ਤਰੱਕੀ ਦੇ ਕਮਾਰਾ ਆਰੰਭ ਹੋਏ ਆਪਣੇ ਨਿਰਪੱਖ ਵਿਦੇਸ਼ੀ ਨੀਤੀ ਨਾਲ ਹਰ ਇੱਕ ਦੇਸ਼ ਨਾਲ ਮਿੱਤਰਤਾ ਵਧਾਈ ਆਪ ਜੰਗ ਦੇ ਵਿਰੋਧੀ ਅਤੇ ਸ਼ਾਂਤੀ ਦੇ ਪੁਜਾਰੀ ਸਨ ਆਪਣੇ ਸੰਸਾਰ ਵਿੱਚ ਅਮਨ ਸਥਾਪਤ ਕਰਨ ਲਈ ਪੰਚਸ਼ੀਲ ਦੇ ਨਿਯਮਾਂ ਨੂੰ ਸਥਾਪਿਤ ਕੀਤਾ ।

ਪੰਡਤ ਨਹਿਰੂ ਕੇਵਲ ਭਾਰਤ ਦੇ ਲੋਕਾਂ ਨਾਲ ਹੀ ਨਹੀਂ ਸਗੋਂ ਦੇਸ਼ ਦੇ ਕਿਣਕੇ ਕਿਨਕੇ ਨੂੰ ਪਿਆਰ ਕਰਦੇ ਸਨ ਆਪ ਦੀ ਅੰਤਿਮ ਇੱਛਾ ਵੀ ਇਹੋ ਸੀ ਕਿ ਮਰਨ ਪਿੱਛੋਂ ਉਨ੍ਹਾਂ ਦੇ ਸਰੀਰ ਦੀ ਰਾਖ਼ ਭਾਰਤ ਦੇ ਖੇਤਾਂ ਵਿੱਚ ਖਿਲਾਰ ਦਿੱਤੀ ਜਾਵੇ ।ਬੱਚੇ ਉਨ੍ਹਾਂ ਨੂੰ ਚਾਚਾ ਨਹਿਰੂ ਆਖ ਕੇ ਪੁਕਾਰਦੇ ਸਨ ਪੰਡਿਤ ਨਹਿਰੂ ਦਾ ਜਨਮ ਚਾਹੁੰਦਾ ਨਵੰਬਰ ਹਰ ਸਾਲ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ।

ਪੰਡਿਤ ਨਹਿਰੂ ਦੇਸ਼ ਦੇ ਮਹਾਨ ਆਗੂ ਹੋਣ ਦੇ ਨਾਲ ਨਾਲ ਇੱਕ ਉੱਚੇ ਦਰਜੇ ਦੇ ਲਿਖਾਰੀ ਵੀ ਸਨ ਪਿਤਾ ਵੱਲੋਂ ਧੀ ਨੂੰ ਚਿੱਠੀਆਂ ਆਤਮ ਕਥਾ ਅਤੇ ਭਾਰਤ ਦੀ ਖੋਜ ਭਾਜੀ ਦੀਆਂ ਪ੍ਰਸਿੱਧ ਰਚਨਾਵਾਂ ਹਨ ।

ਭਾਰਤ ਦਾ ਇਹ ਹਰਮਨ ਪਿਆਰਾ ਨੇਤਾ 27 May 1964 ਨੂੰ ਦਿਲ ਦੀ ਧੜਕਣ ਬੰਦ ਹੋਣ ਨਾਲ ਅੱਖਾਂ ਮੀਟ ਗਿਆ ਇਸ ਦੇ ਨਾਲ ਹੀ ਭਾਰਤ ਦੀ ਰਾਜਨੀਤੀ ਦਾ ਇੱਕ ਕਾਂਡ ਸਮਾਪਤ ਹੋ ਗਿਆ ।


SHARE THIS

Author:

Etiam at libero iaculis, mollis justo non, blandit augue. Vestibulum sit amet sodales est, a lacinia ex. Suspendisse vel enim sagittis, volutpat sem eget, condimentum sem.

0 comments: