Saturday, April 20, 2019

Exam pass Punjabi Poem

ਮਨ ਲਗਾ ਕੇ ਕੀਤੀ ਪੜਾਈ
ਮੇਹਨਤ ਮੇਰੀ ਰਾਸ ਆਈ
ਸਮੇਂ ਦੀ ਕਦਰ ਜੋ ਕਰਨਾ ਜਾਣਦੇ
ਸਫਲਤਾ ਦਾ ਸਵਾਦ ਮਾਣਦੇ।

ਅੱਜ ਮੇਨੂ ਏਹਸਾਸ ਹੋਇਆ
ਆਖਿਰ ਮੈਂ ਵੀ ਪਾਸ ਹੋਇਆ
ਮੰਮੀ - ਪਾਪਾ ਸੀ ਆਸ ਲਗਾਈ
ਰਲ ਕੇ ਅਸੀਂ ਖੁਸ਼ੀ ਮਨਾਈ।

ਅਧਿਆਪਕ , ਦੋਸਤ ਦੇਣ ਵਧਾਈ
ਪਾਪਾ ਲੈ ਆਏ ਮਿਠਿਆਈ
ਮਜ਼ੇਦਾਰ ਸੀ ਬਰਫੀ - ਖੋਆ
ਆਖਿਰ ਮੈਂ ਵੀ ਪਾਸ ਹੋਇਆ।

ਹੁਣ ਮੈਂ ਨਵੀਂ ਜਮਾਤ ਚ ਹੋਇਆ
ਨਵਾਂ ਸਿਲੇਬਸ ਅੱਜ ਹੀ ਛੋਹਿਆ
ਕਿਤਾਬਾਂ ਤੇ ਕਬਰ ਚੜਾਵਾਂ
ਇਕ - ਇਕ ਕਰ ਬਸਤੇ ਚ ਪਾਵਾਂ
ਮੰਮੀ ਬਸਤਾ ਸੀ ਮਲ -ਮਲ ਧੋਇਆ
ਆਖਿਰ ਮੈ ਵੀ ਪਾਸ ਹੋਇਆ।



SHARE THIS

Author:

Etiam at libero iaculis, mollis justo non, blandit augue. Vestibulum sit amet sodales est, a lacinia ex. Suspendisse vel enim sagittis, volutpat sem eget, condimentum sem.

0 comments: